Top 10 Heart Touching Punjabi Poetry on Sad Love

Punjabi Poetry Heart Touching Poem in Punjabi Language . baba bulleh shah poetry in punjabi. Punjabi love sad Poem in Punjabi Fonts

Top 10 Heart Touching Punjabi Poetry on Sad Love

 punjabi poetry

ਇਕ ਪਲ

ਇਕ ਪਲ ਸਿਰਫ ਮਿਲੇ ਸਾਂ ਆਪਾਂ, ਤੂੰ ਉਗਮਣ ਮੈਂ ਅਸਤਣ ਲੱਗਿਆਂ
ਡੁੱਬਦਾ ਚੜਦਾ ਸੂਰਜ ਕੋਲੋ ਕੋਲ ਖੜੇ ਸੀ ਵਿਛੜਨ ਲੱਗਿਆਂ

ਸੂਰਜ ਕਿਰਨ ਮਿਲਣ ਲੱਗੀ ਸੀ, ਜਲ ਕਾ ਜਲ ਹੋ ਚੱਲਿਆ ਸਾਂ ਮੈਂ
ਲੈ ਕੇ ਨਾਮ ਬੁਲਾਇਆ ਕਿਸ ਨੇ ਮੈਨੂੰ ਮੁਕਤੀ ਪਾਵਣ ਲੱਗਿਆਂ

ਖੌਫਜ਼ਦਾ ਹੋ ਜਾਂਦੇ ਬੰਦੇ, ਫੇਰ ਵਫਾ ਦੀਆਂ ਕਸਮਾਂ ਦਿੰਦੇ
ਕੁਦਰਤ ਹੋਣਾ ਚਾਹੁੰਦੇ ਹੁੰਦੇ, ਡਰ ਜਾਂਦੇ ਪਰ ਹੋਵਣ ਲੱਗਿਆਂ

ਸਾਡੇ ਰੂਪ ਦਾ ਕੀ ਹੋਵੇਗਾ, ਕੀ ਹੋਵੇਗਾ ਸਾਡੇ ਨਾਂ ਦਾ
ਡਰ ਕੇ ਪੱਥਰ ਹੋ ਜਾਂਦੇ ਨੇ ਬੰਦੇ ਪਾਣੀ ਹੋਵਣ ਲੱਗਿਆਂ

ਤਨ ਮਨ ਰੂਹ ਦੇ ਵੇਸ ਉਤਾਰੇ, ਰੱਖ ਦਿੱਤੇ ਮੈਂ ਰਾਤ ਕਿਨਾਰੇ
ਕੰਠ ਸੀ ਤੇਰੇ ਨਾਮ ਦੀ ਗਾਨੀ, ਤੇਰੇ ਨੀਰ ‘ਚ ਉਤਰਨ ਲੱਗਿਆਂ

ਕੰਡਿਆਂ ਵਿਚ ਨਹੀਂ ਉਲਝੀਦਾ, ਨਾ ਫੁੱਲਾਂ ‘ਤੇ ਹੱਕ ਧਰੀ ਦਾ,
ਬੱਸ ਹਵਾ ਹੀ ਹੋ ਜਾਈਦਾ, ਇਸ ਦੁਣੀਆਂ ‘ਚੋਂ ਗੁਜ਼ਰਨ ਲੱਗਿਆਂ

ਅੱਗ ਨੂੰ ਆਪਣੀ ਹਿੱਕ ਵਿਚ ਰੱਖੀਂ, ਧੂੰਆਂ ਪਵੇ ਨ ਲੋਕਾਂ ਅੱਖੀਂ
ਮੇਰੀ ਗੱਲ ਨੂੰ ਚੇਤੇ ਰੱਖੀਂ, ਕੋਈ ਨਜ਼ਮ ਕਸ਼ੀਦਣ ਲੱਗਿਆਂ

ਕਿੰਨੀ ਨੇ ਔਕਾਤ ਦੇ ਮਾਲਕ, ਕਿਸ ਸ਼ਿੱਦਤ ਜਜ਼ਬਾਤ ਦੇ ਮਾਲਕ
ਪਾਰਖੂਆਂ ਵੀ ਪਰਖੇ ਜਾਣਾ, ਤੇਰੀ ਗਜ਼ਲ ਨੂੰ ਪਰਖਣ ਲੱਗਿਆਂ…….

ਵਿਚੋਂ : ਸੁਰਜ਼ਮੀਨ
ਸੁਰਜੀਤ ਪਾਤਰ 



 

ਇਕ ਤੂੰ ਨਹੀਂ

ਇਕ ਤੂੰ ਨਹੀਂ ਸੀ ਉਗਮਣਾ ਉਮਰਾਂ ਦੇ ਮੋੜ ਤੇ
ਖਿੜਨੇ ਸੀ ਗੁਲ ਹਜ਼ਾਰ ਚੰਨ ਚੜ੍ਹਨੇ ਸੀ ਹੋਰ ਤੇ

ਮੈਂ ਤਾਂ ਬਹੁਤ ਸੰਭਾਲਿਆ , ਪਰ ਸ਼ਾਮ ਪੈ ਗਈ
ਵਿਛੜਨ ਦਾ ਵਕਤ ਆ ਗਿਆ , ਗਰਦਿਸ਼ ਦੇ ਜ਼ੋਰ ਤੇ

ਇਕ ਬੰਸਰੀ ਦੀ ਹੇਕ ਕੀ ਨਦੀਆਂ ਨੂੰ ਰੋਕਦੀ
ਨਦੀਆਂ ਦਾ ਕਿਹੜਾ ਜ਼ੋਰ ਸੀ ਨਦੀਆਂ ਦੀ ਤੋਰ ਤੇ

ਨਚਣਾ ਤਾਂ ਕੀ ਸੀ ਓਸਨੇ,ਦੋ ਪਲ ‘ਚ ਖੁਰ ਗਿਆ
ਕਣੀਆਂ ਕੀ ਚਾਰ ਡਿੱਗੀਆਂ ਮਿੱਟੀ ਦੇ ਮੋਰ ‘ਤੇ

‘ ਜ਼ੰਜੀਰ ਹੈ ਜ਼ੰਜੀਰ ਨੂੰ ਝਾਂਜਰ ਨਾ ਸਮਝਣਾ ‘
ਹੰਝੂਆਂ ਦੇ ਨਾਲ ਉਕਰਿਆ ਸੀ ਬੋਰ ਬੋਰ ਤੇ

ਤੇਰੇ ਪਰਾਈ ਹੋਣ ਦੀ ਕਿਉਂ ਰਾਤ ਏਨੀ ਚੁਪ
ਉੱਠਾਂ ਤੜਪ ਤੜਪ ਕੇ ਇਕ ਕੰਙਣ ਦੇ ਸ਼ੋਰ ਤੇ

ਸੂਰਜ ਤਲੀ ਤੇ ਰਖ ਕੇ ਮੈਂ ਜਿਥੇ ਉਡੀਕਿਆ
ਤੇਰੀ ਖ਼ਬਰ ਵੀ ਆਈ ਨਾ ਕਦੇ ਓਸ ਮੋੜ ‘ਤੇ..

ਵਿਚੋਂ : ਹਵਾ ਵਿਚ ਲਿਖੇ ਹਰਫ਼ ਵਿਚੋਂ
ਸੁਰਜੀਤ ਪਾਤਰ 




ਖੂਬ ਨੇ ਇਹ ਝਾਂਜਰਾਂ

ਖੂਬ ਨੇ ਇਹ ਝਾਂਜਰਾਂ ਛਣਕਣ ਲਈ,
ਪਰ ਕੋਈ ‘ਚਾ ਵੀ ਤਾਂ ਦੇ ਨੱਚਨ ਲਈ!
ਆਏ ਸਭ ਲਿਸ਼੍ਕਨ ਅਤੇ ਗਰ੍ਜਨ ਲਈ,
ਕੋਈ ਇਥੇ ਆਇਆ ਨਾ ਬਰਸਣ ਲਈ!
ਕੀ ਹੈ ਤੇਰਾ ਸ਼ਹਿਰ ਇਥੇ ਫੁਲ ਵੀ,
ਮੰਗ੍ਦੇ ਨੇ ਆਗਿਆ ਮਹਿਕਣ ਲਈ!

ਚੰਦ ਨਾ ਸੂਰਜ ਨਾ ਤਾਰੇ ਨਾ ਚਿਰਾਗ,
ਸਿਰ੍ਫ ਖੰਜਰ ਰਿਹ ਗਿਆ ਲਿਸ਼੍ਕਨ ਲਈ!

ਕਿਓਂ ਜਗਾਵਾਂ ਸੁੱਤਿਆਂ ਲਫ਼ਜ਼ਾਂ ਨੁੰ ਮੈਂ,
ਦਿਲ ‘ਚ ਜਦ ਕੁਝ ਨਹੀਂ ਆਖਣ ਲਈ!

ਰੁੱਸ ਕੇ ਜਾਂਦੇ ਸੱਜਨਾ ਦੀ ਸ਼ਾਨ ਵੱਲ,
ਅੱਖੀਓ, ਦਿਲ ਚਾਹੀਦਾ ਦੇਖਣ ਲਈ!

ਸਾਂਭ ਕੇ ਰੱਖ ਦਰ੍ਦ ਦੀ ਇਸ ਲਾਟ ਨੁੰ,
ਚੇਤਿਆਂ ਵਿਚ ਯਾਰ ਨੁੰ ਦੇਖਣ ਲਈ!

ਤਾਰਿਆਂ ਤੋਂ ਰੇਤ ਵੀ ਬਣਿਆਂ ਹਾਂ ਮੈਂ,
ਤੈਨੂ ਹਰ ਇਕ ਕੋਣ ਤੋਂ ਦੇਖਨ ਲਈ!

ਉਸਦੀ ਅੱਗ ਵਿਚ ਸੁਲਗਣਾ ਸੀ ਲਾਜ਼ਮੀ,
ਓਸ ਨੂ ਪੂਰੀ ਤਰਾਂ ਸਮਝਣ ਲਈ!

ਵਿਛਡ਼ਨਾ ਚਾਹੁੰਦਾ ਹਾਂ ਤੇਥੋਂ ਹੁਣ,
ਅਰ੍ਥ ਆਪਣੀ ਹੋਂਦ ਦੇ ਜਾਨਣ ਲਈ!

ਸੁਰਜੀਤ ਪਾਤਰ 

 



ਕੀ ਹੈ ਤੇਰੇ ਸ਼ਹਿਰ

ਕੀ ਹੈ ਤੇਰੇ ਸ਼ਹਿਰ ਵਿਚ ਮਸ਼ਹੂਰ ਹਾਂ
ਜੇ ਨਜ਼ਰ ਤੇਰੀ ‘ਚ ਨਾ-ਮਨਜ਼ੂਰ ਹਾਂ

ਸੀਨੇ ਉਤਲੇ ਤਗਮਿਆਂ ਨੂੰ ਕੀ ਕਰਾਂ
ਸੀਨੇ ਵਿਚਲੇ ਨਗਮਿਆਂ ਤੋਂ ਦੂਰ ਹਾਂ

ਢੋ ਰਿਹਾ ਹਾਂ ਮੈਂ ਹਨੇਰਾ ਰਾਤ ਦਿਨ
ਆਪਣੀ ਹਉਮੈ ਦਾ ਮੈਂ ਮਜ਼ਦੂਰ ਹਾਂ

ਦਰਦ ਨੇ ਮੈਨੂੰ ਕਿਹਾ : ਐ ਅੰਧਕਾਰ
ਮੈਂ ਤੇਰੇ ਸੀਨੇ ‘ਚ ਛੁਪਿਆ ਨੂਰ ਹਾਂ

ਮੇਰੇ ਸੀਨੇ ਵਿਚ ਹੀ ਹੈ ਸੂਲੀ ਮੇਰੀ
ਮੈਂ ਵੀ ਆਪਣੀ ਕਿਸਮ ਦਾ ਮਨਸੂਰ ਹਾਂ……!!

ਵਿਚੋਂ :- ਲਫਜ਼ਾਂ ਦੀ ਦਰਗਾਹ
ਸੁਰਜੀਤ ਪਾਤਰ  



 

ਲੱਗੀ ਨਜ਼ਰ ਪੰਜਾਬ ਨੂੰ

ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।

ਮਿਰਚਾਂ ਜ਼ਹਿਰੋਂ ਕੌੜੀਆਂ, ਮਿਰਚਾਂ ਸਿਰ ਸੜੀਆਂ
ਕਿਧਰੋਂ ਲੈਣ ਨਾ ਜਾਣੀਆਂ, ਵਿਹੜੇ ਵਿਚ ਬੜੀਆਂ
ਪਹਿਲੀ ਭਰਵੀਂ ਫਸਲ, ਇਨਾਂ ਦੀ ਓਦੋਂ ਲੱਗੀ
ਜਦ ਆਪੇ ਪੰਜਾਬੀਆਂ, ਪੰਜਾਬੀ ਛੱਡੀ

ਤੇ ਫਿਰ ਅਗਲੀ ਫਸਲ ਦੇ, ਬੀ ਗਏ ਖਿਲਾਰੇ
ਵੱਢੇ ਗਏ ਨਿਰਦੋਸ਼ ਜਦੋਂ, ਰਾਹ ਜਾਂਦੇ ਮਾਰੇ
ਵੱਡਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ
ਪਰ ਬੇਦੋਸ਼ਾਂ ਖੂਨ ਤਾਂ ਪੱਗਾਂ ਸਿਰ ਲੱਗਾ

ਓਹੀ ਛਿੱਟੇ ਖੂਨ ਦੇ, ਬਣ ਗਏ ਬਹਾਨਾ
ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ
ਜਿੱਥੋਂ ਤਕ ਛਾਂ ਤਖਤ ਦੀ ਅੱਗਾਂ ਹੀ ਅੱਗਾਂ
ਚੌਕ –ਚੁਰਾਹੇ ਸੜਦੀਆਂ ਪੱਗਾਂ ਹੀ ਪੱਗਾਂ

ਪੱਤੇ ਬੂਟੇ ਡੋਡੀਆਂ ਫੁੱਲਾਂ ਦੀਆਂ ਲੜੀਆਂ
ਸਭ ਕੁਝ ਅੱਗ ਵਿਚ ਸੜ ਗਿਆ
ਮਿਰਚਾਂ ਨਾ ਸੜੀਆਂ
ਉਹ ਮਿਰਚਾਂ ਜ਼ਹਿਰੀਲੀਆਂ
ਏਦੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ ਵਾਰ ਕੇ
ਅੱਗ ਦੇ ਵਿਚ ਸਾੜੋ ।

ਅੱਗ ਪਿਤਰਾਂ ਦੀ ਜੀਭ ਹੈ
ਓਦੀ ਭੇਟਾ ਚਾੜ੍ਹੋ
ਉਹ ਪਿਤਰਾਂ ਦਾ ਬੀਜਿਆਂ
ਬੀਤੇ ਸੰਗ ਸਾੜੋ ।

ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆਂ ਏਦ੍ਹੇ ਸਿਰ ਤੋਂ ਵਾਰੋ

ਸੁਰਜੀਤ ਪਾਤਰ 

 

Poetry in Punjabi


ਮੈਂ ਸੁਣਾਂ ਜੇ
ਮੈਂ ਸੁਣਾਂ ਜੇ ਰਾਤ ਖਾਮੋਸ਼ ਨੂੰ
ਮੇਰੇ ਦਿਲ ‘ਚ ਕੋਈ ਦੁਆ ਕਰੇ
ਇਹ ਜ਼ਮੀਨ ਹੋਵੇ ਸੁਰਾਂਗਲੀ
ਇਜ ਦਰਖਤ ਹੋਣ ਹਰੇ ਭਰੇ

ਏਥੋਂ ਕੁਲ ਪਰਿੰਦੇ ਹੀ ਉੜ ਗਏ
ਏਥੇ ਮੇਘ ਆਉਂਦੇ ਵੀ ਮੁੜ ਗਏ
ਏਥੇ ਕਰਨ ਅੱਜ ਕਲ ਬਿਰਖ ਵੀ
ਕਿਤੇ ਹੋਰ ਜਾਣ ਦੇ ਮਸ਼ਵਰੇ

ਨ ਤਾਂ ਕੁਰਸੀਆਂ ਨੂੰ ਨ ਤਖਤ ਨੂੰ
ਨ ਸਲੀਬ ਸਖਤ ਕੁਰਖਤ ਨੂੰ
ਇਹ ਮਜ਼ਾਕ ਕਰਨ ਦਰਖਤ ਨੂੰ
ਬੜੇ ਸਮਝਦਾਰ ਨੇ ਮਸਖਰੇ

ਹੁਣ ਚੀਰ ਹੁੰਦਿਆਂ ਵੀ ਚੁਪ ਰਵੇ
ਹੁਣ ਆਰਿਆਂ ਨੂੰ ਵੀ ਛਾਂ ਦਵੇ
ਇਹ ਜੁ ਆਖਦਾ ਸੀ ਮੈਂ ਬਿਰਖ ਹਾਂ
ਹੁਣ ਵਕਤ ਆਇਆ ਹੈ ਸਿੱਧ ਕਰੇ

ਮੈਂ ਚਲਾ ਕੇ ਤੀਰ ਕਮਾਨ ‘ਚੋਂ
ਰੱਤ ਸਿੰਮਦੀ ਸੋਚਾਂ ਨਿਸ਼ਾਨ ‘ਚੋਂ
ਤਾਂ ਦੁਆ ਇਹ ਨਿਕਲੇ ਜ਼ਬਾਨ ‘ਚੋਂ
ਮੇਰਾ ਤੀਰ ਡਿੱਗ ਪਏ ਉਰੇ ਪਰੇ

ਮੇਰੇ ਪਿੰਡ ਦੀ ਨੀਂਦ ਨੂੰ ਚੀਰਦੀ
ਗੱਡੀ ਲੰਘੀ ਰਾਤ ਅਖੀਰ ਦੀ
ਟੁੱਟੀ ਨੀਂਦ ਬਿਰਖ ਫਕੀਰ ਦੀ
ਪੀਲੇ ਪੱਤੇ ਮੁਸਾਫਰ ਉੱਤਰੇ

ਕੋਈ ਲਫਜ਼ ਲਫਾਜ਼ਾਂ ਦੇ ਸਾਕ ਵਿਚ
ਨ ਘੁਟਨ ਸਹੇ ਕਿਸੇ ਵਾਕ ਵਿਚ
ਤਦੇ ਝਿਜਕਦਂ ਕੁੱਝ ਆਖਦਾ
ਕੁੱਝ ਲਿੱਖਦਿਆਂ ਮੇਰਾ ਮਨ ਡਰੇ

ਉਹ ਬਣਾ ਰਹੇ ਨੇ ਇਮਾਰਤਾਂ
ਅਸੀਂ ਲਿੱਖ ਰਹੇ ਹਾਂ ਇਬਾਰਤਾਂ
ਤਾਂ ਜੁ ਪੱਥਰਾਂ ਦੇ ਵਜੂਦ ਵਿਚ
ਕੋਈ ਆਤਮਾ ਵੀ ਰਿਹਾ ਕਰੇ

ਕੋਈ ਸਾਕ ਕਦ ਹੈ ਹਮੇਸ਼ ਤਕ
ਇਕ ਤਾਪਮਾਨ ਵਿਸ਼ੇਸ਼ ਤਕ
ਜੁੜੇ ਰਹਿਣ ਤੱਤਾਂ ਦੇ ਨਾਲ ਤੱਤ
ਫਿਰ ਟੁੱਟ ਕੇ ਹੋ ਜਾਵਣ ਪਰੇ

ਉਹ ਸੀ ਯੋਧਾ ਕਾਹਦਾ ਫਕੀਰ ਸੀ
ਉਹਦੇ ਲਫਜ਼ ਹੀ ਉਹਦੇ ਤੀਰ ਸੀ
ਤੇ ਉਹ ਲਫਜ਼ ਕੱਢੇ ਜ਼ਬਾਨ ‘ਚੋਂ
ਪਹਿਲਾਂ ਆਪਣੀ ਰੱਤ ‘ਚ ਹੀ ਨਮ ਕਰੇ

ਕੁੱਝ ਲੋਕ ਆਏ ਸੀ ਬੇਸੁਰੇ
ਮੇਰੀ ਤੋੜ ਬਿਰਤੀ ਚਲੇ ਗਏ
ਹੁਣ ਮੁੜ ਕੇ ਰਾਗ ਪਿਰੋ ਰਿਹਾਂ
ਤੇ ਮੈਂ ਚੁਗ ਰਿਹਾਂ ਸੁਰ ਬਿੱਖਰੇ

ਇਕ ਵਾਕ ਸੁਣ ਕੇ ਸਿਹਰ ਗਏ
ਚੰਨ ਗੁੰਮਿਆਂ ਤਾਰੇ ਬਿਖਰ ਗਏ
ਮੇਰੇ ਮਨ ਦੇ ਨੀਰ ਗੰਧਲ ਗਏ
ਬੜੀ ਦੇਰ ਤੀਕ ਨ ਨਿੱਤਰੇ

ਚੱਲ ਸੂਰਜਾ, ਚੱਲ ਧਰਤੀਏ
ਮੁੜ ਸੁੰਨ ਸਮਾਧੀ ‘ਚ ਪਰਤੀਏ
ਕੱਲ ਰਾਤ ਹੋਏ ਨੇ ਰਾਤ ਭਰ
ਏਹੀ ਤਾਰਿਆਂ ਵਿਚ ਤਜ਼ਕਰੇ…
ਸੁਰਜੀਤ ਪਾਤਰ

 



ਸੱਚ ਦਾ ਇੰਕਸ਼ਾਫ
ਧੁੰਦਲਾ ਜਿਹਾ ਹੀ ਰਹਿਣ ਦੇ ਤੂੰ ਸੱਚ ਦਾ ਇੰਕਸ਼ਾਫ
ਦੇਖੀ ਨ ਮੈਥੋਂ ਜਾਏਗੀ ਤਸਵੀਰ ਸਾਫ ਸਾਫ ਪੱਥਰ ਜਿਹਾ ਇਕ ਬਹਿ ਗਿਆ ਪਾਣੀ ਦਾ ਕਾਲਜੇ
ਪਾਣੀ ਦਾ ਤਲ ਤਾਂ ਹੋ ਗਿਆ ਸ਼ੀਸ਼ੇ ਜਿਹਾ ਸ਼ਫਾਫ

ਰਾਤਾਂ ਨੂੰ ਹੁੰਦੀ ਹੈ ਜਿਰਹ ਨਿਤ ਉਸਦੇ ਕਾਲਜੇ
ਦਿਨ ਦੀ ਅਦਾਲਤ ‘ਚੋਂ ਉਹ ਬੇਸ਼ਕ ਹੋ ਗਿਆ ਹੈ ਮਾਫ

ਛੁੰਹਦਾ ਹਾਂ ਤੇਰਾ ਜਿਸਮ ਮੈਂ ਪੜਦਾ ਜਿਵੇਂ ਬਰੇਲ
ਚੁੰਧਿਆ ਕੇ ਅੰਨਾਂ ਕਰ ਗਿਆ ਇਕ ਨਗਨ ਸੱਚ ਸ਼ਫਾਫ

ਵਾਅਦਾ ਮੁਆਫ ਬਣ ਗਿਆ ਹਉਕਾ ਹੀ ਇਕ ਗਵਾਹ
ਘੁੱਟਿਆ ਜੁ ਦਮ ਵਜੂਦ ‘ਚੋਂ ਨਿਕਲੀ ਨ ਗੱਲ ਦੀ ਭਾਫ

ਜੜ ਤੀਕਰਾਂ ਹੈ ਹਿਲਾ ਗਿਆ ਤੂਫਾਨ ਬਿਰਖ ਨੂੰ
ਮਿੱਟੀ ਦੇ ਬਾਵਜੂਦ ਤੇ ਦਾਅਵੇ ਦੇ ਬਰਖਿਲਾਫ

ਤੂੰ ਵੀ ਕਿਤੇ ਹੈ ਜਾਗਦਾ ਮੇਰੇ ਹੀ ਵਾਂਗਰਾਂ
ਇਕ ਥਲ ਦੇ ਵਾਂਗ ਜਾਗਦਾ ਦੋਹਾਂ ‘ਚ ਇਖਤਿਲਾਫ

ਦੇਖੇ ਤਪਾ ਕੇ ਰੂਹ ‘ਚੋਂ ਮੈਂ ਕਤਰੇ ਕਸ਼ੀਦ ਕੇ
ਪੱਕਾ ਕੋਈ ਸਬੂਤ ਨਾ ਮਿਲਿਆ ਮੇਰੇ ਖਿਲਾਫ

ਲੈ ਜਾ ਇਹ ਜ਼ੇਵਰ ਇਸ਼ਕ ਦਾ ਆਂਦਰ ਦੀ ਡੋਰ ਤੋੜ,
ਕੱਢ ਲੈ ਕਿਸੇ ਕੁਠਾਲੀਓਂ ਲੱਭ ਲੈ ਕੋਈ ਸ਼ਰਾਫ

ਲਿਖ ਲਿਖ ਕੇ ਕਰਦਾਂ ਰੋਜ਼ ਮੈਂ ਨੀਲੇ ਬਹੁਤ ਸਫੇ
ਪਰ ਹਾਇ ਗਮ ਦੀ ਜ਼ਹਿਰ ਦਾ ਗਿਰਦਾ ਨਹੀਂ ਗਰਾਫ

ਮੁੱਕਿਆ ਨਾ ਮੇਰਾ ਦਰਦ ਸਭ ਮੁਕ ਗਏ ਨੇ ਕਾਫੀਏ
ਕਰਦਾਂ ਰਿਹਾਂ ਜ਼ਮੀਨ ਦੀ ਮੈਂ ਰਾਤ ਭਰ ਤਵਾਫ

ਮੈਂ ਕਾਫੀਏ ਦੀ ਭਾਲ ਵਿਚ ਜੰਗਲ ‘ਚ ਆ ਗਿਆ
ਹਾਜ਼ਰ ਹਾਂ ਮੈਂ ਐ ਹਜ਼ੂਰ ਕਹਿ ਕੇ ਹੱਸ ਪਿਆ ਜਿਰਾਫ……

ਵਿਚੋਂ : ਸੁਰਜ਼ਮੀਨ
ਸੁਰਜੀਤ ਪਾਤਰ

 

punjabi poetry love Sad


ਸ਼ਹੀਦ
ਉਸ ਨੇ ਕਦ ਕਿਹਾ ਸੀ ਮੈਂ ਸ਼ਹੀਦ ਹਾਂ
ਉਸ ਨੇ ਸਿਰਫ਼ ਇਹ ਕਿਹਾ ਸੀ
ਫਾਂਸੀ ਦਾ ਰੱਸਾ ਚੁੰਮਣ ਤੋਂ ਕੁਝ ਦਿਨ ਪਹਿਲਾਂ
ਕਿ ਮੈਥੋਂ ਵੱਧ ਕੌਣ ਹੋਵੇਗਾ ਖੁਸ਼ਕਿਸਮਤ
ਮੈਨੂੰ ਅੱਜ–ਕੱਲ੍ਹ ਨਾਜ਼ ਹੈ ਆਪਣੇ ਆਪ ‘ਤੇ
ਹੁਣ ਤਾਂ ਬੜੀ ਬੇਤਾਬੀ ਨਾਲ
ਆਖਰੀ ਇਮਤਿਹਾਨ ਦੀ ਉਡੀਕ ਹੈ ਮੈਨੂੰ

ਤੇ ਆਖਰੀ ਇਮਤਿਹਾਨ ਵਿਚੋਂ
ਉਹ ਇਸ ਸ਼ਾਨ ਨਾਲ ਪਾਸ ਹੋਇਆ
ਕਿ ਮਾਂ ਨੂੰ ਨਾਜ਼ ਹੋਇਆ ਆਪਣੀ ਕੁੱਖ ‘ਤੇ

ਉਸ ਨੇ ਕਦ ਕਿਹਾ ਸੀ : ਮੈਂ ਸ਼ਹੀਦ ਹਾਂ

ਸ਼ਹੀਦ ਤਾਂ ਉਸ ਨੂੰ ਧਰਤੀ ਨੇ ਕਿਹਾ ਸੀ
ਸ਼ਹੀਦ ਤਾਂ ਉਸ ਨੂੰ ਸਤਲੁਜ ਦੀ ਗਵਾਹੀ ਤੇ
ਪੰਜਾਂ ਪਾਣੀਆਂ ਨੇ ਕਿਹਾ ਸੀ
ਗੰਗਾ ਨੇ ਕਿਹਾ ਸੀ
ਬ੍ਰਹਮਪੁੱਤਰ ਨੇ ਕਿਹਾ ਸੀ ਉਸ ਨੂੰ ਸ਼ਾਇਦ
ਸ਼ਹੀਦ ਤਾਂ ਉਸ ਨੂੰ ਰੁੱਖਾਂ ਦੇ ਪੱਤੇ-ਪੱਤੇ ਨੇ ਕਿਹਾ ਸੀ

ਤੁਸੀਂ ਹੁਣ ਧਰਤੀ ਨਾਲ ਲੜ ਪਏ ਹੋ
ਤੁਸੀਂ ਹੁਣ ਦਰਿਆਵਾਂ ਨਾਲ ਲੜ ਪਏ ਹੋ
ਤੁਸੀਂ ਹੁਣ ਰੁੱਖਾਂ ਦੇ ਪੱਤਿਆਂ ਨਾਲ ਲੜ ਪਏ ਹੋ
ਮੈਂ ਬਸ ਤੁਹਾਡੇ ਲਈ ਦੁਆ ਹੀ ਕਰ ਸਕਦਾ ਹਾਂ
ਕਿ ਰੱਬ ਤੁਹਾਨੂੰ ਬਚਾਵੇ
ਧਰਤੀ ਦੀ ਬਦਸੀਸ ਤੋਂ
ਦਰਿਆਵਾਂ ਦੀ ਬਦਦੁਆ ਤੋਂ
ਰੁੱਖਾਂ ਦੀ ਹਾਅ ਤੋਂ ।

ਸੁਰਜੀਤ ਪਾਤਰ

 




ਤਾਜ
ਸਿਰ ਕਹਿਕਸ਼ਾਂ ਦਾ ਜੋ ਤਾਜ ਸੀ
ਨ ਸੀ ਝੱਖੜਾਂ ‘ਚ ਵੀ ਡੋਲਿਆ
ਅੱਜ ਇਹ ਕੈਸਾ ਹਉਕਾ ਹੈ ਤੂੰ ਲਿਆ
ਮੇਰਾ ਤਾਜ ਮਿੱਟੀ ‘ਚ ਰੁਲ ਗਿਆ

ਇਹ ਹੈ ਇਸ਼ਕ ਦੀ ਦਰਗਾਹ ਮੀਆਂ
ਜੇ ਹੈ ਤਾਜ ਪਿਆਰਾ ਤਾਂ ਜਾਹ ਮੀਆਂ
ਜੀਹਨੂੰ ਸਿਰ ਦੀ ਨਾ ਪਰਵਾਹ ਮੀਆਂ
ਉਹਦਾ ਜਾਂਦਾ ਸਿਜਦਾ ਕਬੂਲਿਆ

ਇਹ ਬੋਲ ਜੋ ਤੇਰੇ ਦਿਲ ‘ਚ ਸੀ
ਉਹ ਤੂੰ ਦਿਲ ‘ਚ ਕਿਉਂ ਦਫਨਾ ਲਿਆ
ਕਿਉਂ ਤੂੰ ਸਾਹ ਨੂੰ ਸੂਲੀ ‘ਤੇ ਚਾੜ ਕੇ
ਮੇਰੀ ਜਾਨ ਹਉਕਾ ਬਣਾ ਲਿਆ

ਤੇਰੇ ਨੈਣਾਂ ਵਿਚ ਜਿਹੜੇ ਅਕਸ ਸਨ
ਮੇਰੇ ਕੋਲ ਆ ਤੂੰ ਲੁਕਾ ਲਏ
ਮੇਰੇ ਦਿਲ ਦਾ ਸ਼ੀਸ਼ਾ ਤਾਂ ਦੋਸਤਾ
ਤੇਰੇ ਇਹਤਿਆਤ ਨੇ ਤੋੜਿਆ

ਹਾਏ ਜ਼ਿੰਦਗੀ, ਹਾਏ ਆਦਮੀ
ਹਾਏ ਇਸ਼ਕ, ਹਾਏ ਹਕੀਕਤੋ
ਮੈਂ ਸਮਝ ਗਿਆਂ ਕੁਲ ਬਾਤ ਬੱਸ
ਸਮਝਾਉਣਾ ਦਿਲ ਨੂੰ ਹੀ ਰਹਿ ਗਿਆ

ਹੈ ਅਜੀਬ ਗੱਲ ਕੁਝ ਪਲ ਹੀ ਸਨ
ਕੁਲ ਉਮਰ ਜ਼ਖਮੀ ਕਰ ਗਏ
ਇਉਂ ਖੁਭ ਗਏ ਓਦੇ ਕਾਲਜ਼ੇ
ਕਿ ਦਰਖਤ ਸੂਲੀ ਹੀ ਬਣ ਗਿਆ

ਐਵੇਂ ਜ਼ਿਦ ਨ ਕਰ ਕਿ ਤੂੰ ਵੇਖਣਾ
ਉਹਦੇ ਦਿਲ ਦੀ ਆਖਰੀ ਪਰਤ ਨੂੰ
ਛੱਡ ਰਹਿਣ ਦੇ ਤੈਨੂੰ ਆਖਦਾਂ
ਮੈਨੂੰ ਫਿਰ ਨ ਆਖੀਂ ਜੇ ਡਰ ਗਿਆ

ਕੋਈ ਹੋਰ ਮੇਰੀ ਪਨਾਹ ਨ ਸੀ
ਤੇ ਕਦਮ ਧਰਨ ਲਈ ਰਾਹ ਨ ਸੀ
ਤੇਰਾ ਤੀਰ ਹੀ ਲਾ ਕੇ ਕਾਲਜੇ
ਮੈਂ ਤਾਂ ਆਪਣੀ ਰੱਤ ‘ਤੇ ਹੀ ਸੌਂ ਗਿਆ

ਮੇਰਾ ਮੁੜ ਸੁਅੰਬਰ ਜਿੱਤ ਤੂੰ
ਮੇਰੀ ਨਜ਼ਮ ਨੇ ਮੈਨੂੰ ਆਖਿਆ
ਕੱਲ ਦਰਦ ਵਿੰਨਿਆ ਉਹ ਸ਼ਖਸ ਇਕ
ਤੈਨੂੰ ਹਿਜਰੋ ਗਮ ‘ਚ ਹਰਾ ਗਿਆ

ਇਹ ਜੋ ਨਾਲ ਨਾਲ ਨੇ ਮਕਬਰੇ
ਇਕ ਪਿਆਸ ਦਾ ਇਕ ਨੀਰ ਦਾ
ਕੋਈ ਪਿਆਸ ਪਿਆਸੀ ਜੋ ਮਰ ਗਈ
ਮੇਰਾ ਨੀਰ ਤੜਪ ਕੇ ਮਰ ਗਿਆ

ਲੈ ਇਹ ਜਿਸਮ ਤੇਰਾ ਹੈ ਸਾਂਭ ਲੈ
ਉਹਦਾ ਇਸ ‘ਤੇ ਕੋਈ ਨਿਸ਼ਾਨ ਨਾ
ਤੂੰ ਨ ਢੂੰਡ ਉਸ ਨੂੰ ਵਜੂਦ ‘ਚੋਂ
ਮੈਂ ਤਾਂ ਰੂਹ ‘ਚ ਉਸ ਨੁੰ ਰਲਾ ਲਿਆ

ਮੇਰਾ ਖਾਬ ਹੰਝੂ ‘ਚ ਢਲ ਗਿਆ
ਫਿਰ ਡਿੱਗ ਕੇ ਖਾਕ ‘ਚ ਰਲ ਗਿਆ
ਤੂੰ ਯਕੀਨ ਕਰ ਉਹ ਚਲਾ ਗਿਆ
ਉਹਨੂੰ ਸਾਗਰਾਂ ਨੇ ਬੁਲਾ ਲਿਆ

ਬਣ ਲਾਟ ਬੇਲਾ ਸੀ ਬਲ ਰਿਹਾ
ਅਤੇ ਰੇਤ ਰੇਤ ਚਨਾਬ ਸੀ
ਇਹ ਅਜੀਬ ਕਿਸਮ ਦਾ ਖਾਬ ਸੀ
ਕਰੀਂ ਮਿਹਰ ਮੇਰਿਆ ਮਾਲਕਾ

ਕਿਸੇ ਰਾਗ ਵਿਚ ਵੈਰਾਗ ਨੂੰ
ਹੁਣ ਬਦਲ ਲੈ, ਉਠ ਜਾਗ ਤੁੰ
ਏਹੀ ਵਾਕ ਕਹਿ ਮੇਰੇ ਦਰਦ ਨੇ
ਹਰ ਰਾਤ ਮੈਨੁੰ ਜਗਾ ਲਿਆ

ਉਠ ਉੱਚੇ ਸੁੱਚੇ ਖਿਆਲ ਬੁਣ
ਕੋਈ ਰਿਸ਼ਮਾਂ ਕਿਰਨਾਂ ਦਾ ਜਾਲ ਬੁਣ
ਕਿਸੇ ਹੋਰ ਨਾ ਤੈਨੂੰ ਬੋਚਣਾ
ਜੇ ਤੂੰ ਹੁਣ ਬੁਲੰਦੀ ਤੋਂ ਗਿਰ ਗਿਆ

ਸੁਰਜੀਤ ਪਾਤਰ
ਵਿਚੋਂ : ਸੁਰਜ਼ਮੀਨ  





ਉਲਝੀ ਪਈ ਏ
ਇਉਂ ਮਨੁਖ ਦੀ ਭਾਵਨਾ ਉਲਝੀ ਪਈ ਏ
ਕਾਮਨਾ ਵਿਚ ਵਰਜਣਾ ਉਲਝੀ ਪਈ ਏ

ਕਿਸ ਤਰਾਂ ਦਾ ਇਸ਼ਕ ਹੈ ਇਹ ਕੀ ਮੁਹੱਬਤ
ਹਉਮੈ ਦੇ ਵਿਚ ਵਾਸ਼ਨਾ ਉਲਝੀ ਪਈ ਏ

ਦੁੱਖ ਹੁੰਦਾ ਹੈ ਜੇ ਮੈਨੂੰ ਗੈਰ ਛੋਹੇ
ਤਨ ‘ਚ ਤੇਰੀ ਵੇਦਨਾ ਉਲਝੀ ਪਈ ਏ

ਰਾਤ ਦੇ ਸੀਨੇ ‘ਚ ਤਿੱਖਾ ਦਿਨ ਦਾ ਖੰਜ਼ਰ
ਖਾਬ ਦੇ ਵਿਚ ਸੂਚਨਾ ਉਲਝੀ ਪਈ ਏ

ਸ਼ਬਦ, ਤਾਰਾਂ, ਖੌਫ, ਦੁੱਖ, ਵਿਸਮਾਦ, ਕੰਪਨ
ਕਿੰਜ ਮੇਰੀ ਸਿਰਜਣਾ ਉਲਝੀ ਪਈ ਏ………..!!

ਵਿਚੋਂ :- ਲਫਜ਼ਾਂ ਦੀ ਦਰਗਾਹ
ਸੁਰਜੀਤ ਪਾਤਰ

No comments:

Powered by Blogger.